ਸਾਹਿਬ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਚੰਦ : ਪੰਜਾਬ ਦੇ ਜ਼ਿਲਾ ਫ਼ਰੀਦਕੋਟ ਵਿਚ ਗਿੱਦੜਬਾਹਾ ਤੋਂ ਉੱਤਰ-ਪੂਰਬ ਵੱਲ 11 ਕਿਲੋਮੀਟਰ ਉੱਤੇ ਇਕ ਪਿੰਡ ਹੈ ਜਿਥੇ ਗੁਰੂ ਗੋਬਿੰਦ ਸਿੰਘ ਜੀ (1666-1708) ਨੇ ਚਰਨ ਪਾਏ ਸਨ। ਇਸ ਇਲਾਕੇ ਵਿਚ ਦੀ ਲੰਘਦੇ ਗੁਰੂ ਜੀ ਇਸ ਪਿੰਡ ਵਿਚ ਜਿਥੇ ਕੁਝ ਦੇਰ ਠਹਿਰੇ ਸਨ, ਉਥੇ ਹੀ ਗੁਰਦੁਆਰਾ ਪਾਤਸ਼ਾਹੀ ਦਸਵੀਂ ਬਣਿਆ ਹੋਇਆ ਹੈ। ਇਹ ਇਤਿਹਾਸਿਕ ਗੁਰਦੁਆਰਾ ਪਿੰਡ ਦੇ ਉੱਤਰ ਪੱਛਮ ਵੱਲ ਇਕ ਸਰੋਵਰ ਦੇ ਕਿਨਾਰੇ ਹੈ। 1960 ਵਿਚ ਉਸਾਰੀ ਗਈ ਵਰਤਮਾਨ ਇਮਾਰਤ ਵਿਚ ਇਕ ਚਾਰ ਮੀਟਰ ਵਰਗਾਕਾਰ ਰੂਪ ਵਿਚ ਸ੍ਰੀ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਅਸਥਾਨ ਹੈ ਅਤੇ ਇਸਦੇ ਸਾਮ੍ਹਣੇ ਇਕ ਹਾਲ ਹੈ। ਹਾਲ ਦੇ ਤਿੰਨ ਪਾਸੇ ਬਰਾਂਡਾ ਹੈ। ਇਸ ਗੁਰਦੁਆਰੇ ਦੇ ਨਾਂ ਕੁਝ ਜ਼ਰਾਇਤੀ ਜ਼ਮੀਨ ਹੈ, ਅਤੇ ਇਸ ਦਾ ਪ੍ਰਬੰਧ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਸਮੁੱਚੀ ਦੇਖ ਰੇਖ ਅਧੀਨ , ਸਥਾਨਿਕ ਕਮੇਟੀ ਕਰਦੀ ਹੈ।


ਲੇਖਕ : ਮ.ਗ.ਸ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1951, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਚੰਦ ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।

ਸਾਹਿਬ ਚੰਦ (ਅ.ਚ. 1700) : ਗੁਰੂ ਗੋਬਿੰਦ ਸਿੰਘ ਜੀ (1666-1708) ਦਾ ਇਕ ਮਹਾਨ ਯੋਧਾ ਸੀ। ਇਸ ਨੇ ਭੰਗਾਣੀ ਦੇ ਯੁੱਧ ਵਿਚ ਭਾਗ ਲਿਆ ਅਤੇ ਇਸ ਬਾਰੇ ਗੁਰੂ ਜੀ ਨੇ ਆਪਣੀ ਜੀਵਨ ਕਥਾ ਬਚਿਤ੍ਰ ਨਾਟਕ ਵਿਚ ਇਸ ਦੀ ਸੂਰਮਤਾਈ ਦਾ ਵਿਸ਼ੇਸ਼ ਵਰਨਨ ਕੀਤਾ ਹੈ। ਸਾਹਿਬ ਚੰਦ ਨੇ ਸ਼ਾਹੀ ਫ਼ੌਜਾਂ ਅਤੇ ਪਹਾੜੀ ਰਾਜਿਆਂ ਨਾਲ ਹੋਈਆਂ ਮੁੱਠਭੇੜਾਂ, ਤੇ ਲੜਾਈਆਂ ਵਿਚ ਵਧ-ਚੜ੍ਹ ਕੇ ਹਿੱਸਾ ਲਿਆ ਅਤੇ 1700 ਈ. ਵਿਚ ਨਿਰਮੋਹਗੜ੍ਹ ਦੀ ਲੜਾਈ ਵਿਚ ਸ਼ਹੀਦ ਹੋ ਗਿਆ। ਸਮਕਾਲੀ ਕਵੀ ਸੈਨਾਪਤਿ ਨੇ ਆਪਣੀ ਪ੍ਰਸਿੱਧ ਰਚਨਾ ਸ੍ਰੀ ਗੁਰ ਸੋਭਾ ਵਿਚ ਵੀ ਇਸ ਦਾ ਇਸ ਲੜਾਈ ਵਿਚ ਸ਼ਹੀਦ ਹੋਣ ਦਾ ਜ਼ਿਕਰ ਕੀਤਾ ਹੈ।


ਲੇਖਕ : ਪ.ਸ.ਪ. ਅਤੇ ਅਨੁ. ਹ.ਸ.ਕ.,
ਸਰੋਤ : ਸਿੱਖ ਧਰਮ ਵਿਸ਼ਵਕੋਸ਼, ਪਬਲੀਕੇਸ਼ਨ ਬਿਊਰੋ, ਪੰਜਾਬੀ ਯੂਨੀਵਰਸਿਟੀ, ਪਟਿਆਲਾ।, ਹੁਣ ਤੱਕ ਵੇਖਿਆ ਗਿਆ : 1950, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2015-03-11, ਹਵਾਲੇ/ਟਿੱਪਣੀਆਂ: no

ਸਾਹਿਬ ਚੰਦ ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ

ਸਾਹਿਬ ਚੰਦ : ਇਹ ਮਹਾਨ ਯੋਧਾ ਸ੍ਰੀ ਗੁਰੂ ਗੋਬਿੰਦ ਸਿੰਘ ਜੀ ਦਾ ਇਕ ਪ੍ਰੇਮੀ ਸਿੱਖ ਸੀ। ਇਹ ਆਨੰਦਪੁਰ ਦੇ ਯੁੱਧ ਵਿਚ ਸ਼ਹੀਦ ਹੋਇਆ। ਗੁਰੂ ਸਾਹਿਬ ਦੀ ਆਗਿਆ ਨਾਲ ਇਸ ਦਾ ਅੰਤਿਮ ਸੰਸਕਾਰ ਨਿਰਮੋਹਗੜ੍ਹ ਵਿਖੇ ਕੀਤਾ ਗਿਆ। ਇਸ ਦਾ ਜ਼ਿਕਰ ਗੁਰੂ ਗੋਬਿੰਦ ਸਿੰਘ ਜੀ ਦੇ ਦਰਬਾਰੀ ਕਵੀ ਸੈਨਾਪਤਿ ਦੀ ਲਿਖੀ ਪੁਸਤਕ ‘ਗੁਰੁ ਸੋਭਾ’ ਵਿਚ ਮਿਲਦਾ ਹੈ।


ਲੇਖਕ : ਭਾਸ਼ਾ ਵਿਭਾਗ, ਪੰਜਾਬ,
ਸਰੋਤ : ਪੰਜਾਬ ਕੋਸ਼–ਜਿਲਦ ਪਹਿਲੀ, ਭਾਸ਼ਾ ਵਿਭਾਗ ਪੰਜਾਬ, ਹੁਣ ਤੱਕ ਵੇਖਿਆ ਗਿਆ : 1396, ਪੰਜਾਬੀ ਪੀਡੀਆ ਤੇ ਪ੍ਰਕਾਸ਼ਤ ਮਿਤੀ : 2018-01-11-03-38-21, ਹਵਾਲੇ/ਟਿੱਪਣੀਆਂ: ਹ. ਪੁ.––ਮ. ਕੋ.: 178; ਗੁਰੁ ਸੋਭਾ

ਵਿਚਾਰ / ਸੁਝਾਅ



Please Login First


    © 2017 ਪੰਜਾਬੀ ਯੂਨੀਵਰਸਿਟੀ,ਪਟਿਆਲਾ.